Sidh Gosht
ਸਿਧ ਗੋਸਟਿ
Sección 1
ਰਾਮਕਲੀ ਮਹਲਾ ੧ ਸਿਧ ਗੋਸਟਿ ॥
ੴ ਸਤਿਗੁਰ ਪ੍ਰਸਾਦਿ ॥
ਸਿਧ ਸਭਾ, ਕਰਿ ਆਸਣਿ ਬੈਠੇ; ਸੰਤ ਸਭਾ ਜੈਕਾਰੋ ॥
ਤਿਸੁ ਆਗੈ ਰਹਰਾਸਿ ਹਮਾਰੀ; ਸਾਚਾ ਅਪਰ ਅਪਾਰੋ ॥
ਮਸਤਕੁ ਕਾਟਿ ਧਰੀ ਤਿਸੁ ਆਗੈ; ਤਨੁ ਮਨੁ ਆਗੈ ਦੇਉ ॥
ਨਾਨਕ. ਸੰਤੁ ਮਿਲੈ, ਸਚੁ ਪਾਈਐ; ਸਹਜ ਭਾਇ ਜਸੁ ਲੇਉ ॥੧॥
ਕਿਆ ਭਵੀਐ; ਸਚਿ ਸੂਚਾ ਹੋਇ ॥
ਸਾਚ ਸਬਦ ਬਿਨੁ; ਮੁਕਤਿ. ਨ ਕੋਇ ॥੧॥ ਰਹਾਉ ॥
ਕਵਨ ਤੁਮੇ. ਕਿਆ ਨਾਉ ਤੁਮਾਰਾ; ਕਉਨੁ ਮਾਰਗੁ. ਕਉਨੁ ਸੁਆਓ ॥
ਸਾਚੁ ਕਹਉ ਅਰਦਾਸਿ ਹਮਾਰੀ; ਹਉ. ਸੰਤ ਜਨਾ ਬਲਿ ਜਾਓ ॥
ਕਹ ਬੈਸਹੁ. ਕਹ ਰਹੀਐ ਬਾਲੇ; ਕਹ ਆਵਹੁ. ਕਹ ਜਾਹੋ ॥
ਨਾਨਕੁ ਬੋਲੈ. ਸੁਣਿ ਬੈਰਾਗੀ; ਕਿਆ ਤੁਮਾਰਾ ਰਾਹੋ ॥੨॥
ਘਟਿ ਘਟਿ ਬੈਸਿ. ਨਿਰੰਤਰਿ ਰਹੀਐ; ਚਾਲਹਿ ਸਤਿਗੁਰ ਭਾਏ ॥
ਸਹਜੇ ਆਏ. ਹੁਕਮਿ ਸਿਧਾਏ; ਨਾਨਕ. ਸਦਾ ਰਜਾਏ ॥
ਆਸਣਿ ਬੈਸਣਿ ਥਿਰੁ ਨਾਰਾਇਣੁ; ਐਸੀ ਗੁਰਮਤਿ ਪਾਏ ॥
ਗੁਰਮੁਖਿ ਬੂਝੈ. ਆਪੁ ਪਛਾਣੈ; ਸਚੇ ਸਚਿ ਸਮਾਏ ॥੩॥
ਦੁਨੀਆ ਸਾਗਰੁ. ਦੁਤਰੁ ਕਹੀਐ; ਕਿਉ ਕਰਿ ਪਾਈਐ ਪਾਰੋ ॥
ਚਰਪਟੁ ਬੋਲੈ, ਅਉਧੂ ਨਾਨਕ; ਦੇਹੁ ਸਚਾ ਬੀਚਾਰੋ ॥
ਆਪੇ ਆਖੈ ਆਪੇ ਸਮਝੈ; ਤਿਸੁ ਕਿਆ ਉਤਰੁ ਦੀਜੈ ॥
ਸਾਚੁ ਕਹਹੁ. ਤੁਮ ਪਾਰਗਰਾਮੀ; ਤੁਝੁ. ਕਿਆ ਬੈਸਣੁ ਦੀਜੈ ॥੪॥
ਜੈਸੇ ਜਲ ਮਹਿ. ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥
ਸੁਰਤਿ ਸਬਦਿ. ਭਵ ਸਾਗਰੁ ਤਰੀਐ; ਨਾਨਕ. ਨਾਮੁ ਵਖਾਣੇ ॥
ਰਹਹਿ ਇਕਾਂਤਿ. ਏਕੋ ਮਨਿ ਵਸਿਆ; ਆਸਾ ਮਾਹਿ ਨਿਰਾਸੋ ॥
ਅਗਮੁ ਅਗੋਚਰੁ ਦੇਖਿ ਦਿਖਾਏ; ਨਾਨਕੁ. ਤਾ ਕਾ ਦਾਸੋ ॥੫॥
ਸੁਣਿ ਸੁਆਮੀ ਅਰਦਾਸਿ ਹਮਾਰੀ; ਪੂਛਉ ਸਾਚੁ ਬੀਚਾਰੋ ॥
ਰੋਸੁ. ਨ ਕੀਜੈ, ਉਤਰੁ ਦੀਜੈ; ਕਿਉ ਪਾਈਐ ਗੁਰ ਦੁਆਰੋ ॥
ਇਹੁ ਮਨੁ ਚਲਤਉ. ਸਚ ਘਰਿ ਬੈਸੈ; ਨਾਨਕ ਨਾਮੁ ਅਧਾਰੋ ॥
ਆਪੇ ਮੇਲਿ ਮਿਲਾਏ ਕਰਤਾ; ਲਾਗੈ ਸਾਚਿ ਪਿਆਰੋ ॥੬॥
ਹਾਟੀ ਬਾਟੀ ਰਹਹਿ ਨਿਰਾਲੇ; ਰੂਖਿ ਬਿਰਖਿ ਉਦਿਆਨੇ ॥
ਕੰਦ ਮੂਲੁ ਅਹਾਰੋ ਖਾਈਐ; ਅਉਧੂ ਬੋਲੈ ਗਿਆਨੇ ॥
ਤੀਰਥਿ ਨਾਈਐ. ਸੁਖੁ ਫਲੁ ਪਾਈਐ; ਮੈਲੁ. ਨ ਲਾਗੈ ਕਾਈ ॥
ਗੋਰਖ ਪੂਤੁ. ਲੋਹਾਰੀਪਾ ਬੋਲੈ; ਜੋਗ ਜੁਗਤਿ. ਬਿਧਿ ਸਾਈ ॥੭॥
ਹਾਟੀ ਬਾਟੀ. ਨੀਦ, ਨ ਆਵੈ; ਪਰ ਘਰਿ ਚਿਤੁ. ਨ ਡੋੁਲਾਈ ॥
ਬਿਨੁ ਨਾਵੈ. ਮਨੁ ਟੇਕ, ਨ ਟਿਕਈ; ਨਾਨਕ. ਭੂਖ, ਨ ਜਾਈ ॥
ਹਾਟੁ ਪਟਣੁ ਘਰੁ ਗੁਰੂ ਦਿਖਾਇਆ; ਸਹਜੇ ਸਚੁ ਵਾਪਾਰੋ ॥
ਖੰਡਿਤ ਨਿਦ੍ਰਾ. ਅਲਪ ਅਹਾਰੰ; ਨਾਨਕ. ਤਤੁ ਬੀਚਾਰੋ ॥੮॥
ਦਰਸਨੁ ਭੇਖ ਕਰਹੁ ਜੋਗਿੰਦ੍ਰਾ; ਮੁੰਦ੍ਰਾ ਝੋਲੀ ਖਿੰਥਾ ॥
ਬਾਰਹ ਅੰਤਰਿ. ਏਕੁ ਸਰੇਵਹੁ; ਖਟੁ ਦਰਸਨ ਇਕ ਪੰਥਾ ॥
ਇਨ ਬਿਧਿ ਮਨੁ ਸਮਝਾਈਐ ਪੁਰਖਾ; ਬਾਹੁੜਿ ਚੋਟ. ਨ ਖਾਈਐ ॥
ਨਾਨਕੁ ਬੋਲੈ. ਗੁਰਮੁਖਿ ਬੂਝੈ; ਜੋਗ ਜੁਗਤਿ ਇਵ ਪਾਈਐ ॥੯॥
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ; ਹਉਮੈ ਮਮਤਾ ਦੂਰਿ ਕਰੀ ॥
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ; ਗੁਰ ਕੈ ਸਬਦਿ. ਸੁ ਸਮਝ ਪਰੀ ॥
ਖਿੰਥਾ ਝੋਲੀ ਭਰਿਪੁਰਿ ਰਹਿਆ; ਨਾਨਕ. ਤਾਰੈ ਏਕੁ ਹਰੀ ॥
ਸਾਚਾ ਸਾਹਿਬੁ ਸਾਚੀ ਨਾਈ; ਪਰਖੈ ਗੁਰ ਕੀ ਬਾਤ ਖਰੀ ॥੧੦॥
ਊਂਧਉ ਖਪਰੁ; ਪੰਚ ਭੂ ਟੋਪੀ ॥
ਕਾਂਇਆ ਕੜਾਸਣੁ; ਮਨੁ ਜਾਗੋਟੀ ॥
ਸਤੁ ਸੰਤੋਖੁ ਸੰਜਮੁ ਹੈ ਨਾਲਿ ॥
ਨਾਨਕ. ਗੁਰਮੁਖਿ ਨਾਮੁ ਸਮਾਲਿ ॥੧੧॥
ਕਵਨੁ ਸੁ ਗੁਪਤਾ; ਕਵਨੁ ਸੁ ਮੁਕਤਾ ॥
ਕਵਨੁ ਸੁ; ਅੰਤਰਿ ਬਾਹਰਿ ਜੁਗਤਾ ॥
ਕਵਨੁ ਸੁ ਆਵੈ; ਕਵਨੁ ਸੁ ਜਾਇ ॥
ਕਵਨੁ ਸੁ; ਤ੍ਰਿਭਵਣਿ ਰਹਿਆ ਸਮਾਇ ॥੧੨॥
ਘਟਿ ਘਟਿ ਗੁਪਤਾ; ਗੁਰਮੁਖਿ ਮੁਕਤਾ ॥
ਅੰਤਰਿ ਬਾਹਰਿ; ਸਬਦਿ ਸੁ ਜੁਗਤਾ ॥
ਮਨਮੁਖਿ ਬਿਨਸੈ ਆਵੈ ਜਾਇ ॥
ਨਾਨਕ; ਗੁਰਮੁਖਿ ਸਾਚਿ ਸਮਾਇ ॥੧੩॥
ਕਿਉ ਕਰਿ ਬਾਧਾ; ਸਰਪਨਿ ਖਾਧਾ ॥
ਕਿਉ ਕਰਿ ਖੋਇਆ; ਕਿਉ ਕਰਿ ਲਾਧਾ ॥
ਕਿਉ ਕਰਿ ਨਿਰਮਲੁ; ਕਿਉ ਕਰਿ ਅੰਧਿਆਰਾ ॥
ਇਹੁ ਤਤੁ ਬੀਚਾਰੈ; ਸੁ ਗੁਰੂ ਹਮਾਰਾ ॥੧੪॥
ਦੁਰਮਤਿ ਬਾਧਾ; ਸਰਪਨਿ ਖਾਧਾ ॥
ਮਨਮੁਖਿ ਖੋਇਆ; ਗੁਰਮੁਖਿ ਲਾਧਾ ॥
ਸਤਿਗੁਰੁ ਮਿਲੈ; ਅੰਧੇਰਾ ਜਾਇ ॥
ਨਾਨਕ; ਹਉਮੈ ਮੇਟਿ ਸਮਾਇ ॥੧੫॥
ਸੁੰਨ ਨਿਰੰਤਰਿ; ਦੀਜੈ ਬੰਧੁ ॥
ਉਡੈ ਨ. ਹੰਸਾ; ਪੜੈ ਨ. ਕੰਧੁ ॥
ਸਹਜ ਗੁਫਾ ਘਰੁ ਜਾਣੈ ਸਾਚਾ ॥
ਨਾਨਕ; ਸਾਚੇ ਭਾਵੈ ਸਾਚਾ ॥੧੬॥
ਕਿਸੁ ਕਾਰਣਿ; ਗ੍ਰਿਹੁ ਤਜਿਓ ਉਦਾਸੀ ॥
ਕਿਸੁ ਕਾਰਣਿ; ਇਹੁ ਭੇਖੁ ਨਿਵਾਸੀ ॥
ਕਿਸੁ ਵਖਰ ਕੇ; ਤੁਮ ਵਣਜਾਰੇ ॥
ਕਿਉ ਕਰਿ; ਸਾਥੁ ਲੰਘਾਵਹੁ ਪਾਰੇ ॥੧੭॥
ਗੁਰਮੁਖਿ ਖੋਜਤ ਭਏ ਉਦਾਸੀ ॥
ਦਰਸਨ ਕੈ ਤਾਈ; ਭੇਖ ਨਿਵਾਸੀ ॥
ਸਾਚ ਵਖਰ ਕੇ; ਹਮ ਵਣਜਾਰੇ ॥
ਨਾਨਕ; ਗੁਰਮੁਖਿ ਉਤਰਸਿ ਪਾਰੇ ॥੧੮॥
ਕਿਤੁ ਬਿਧਿ ਪੁਰਖਾ; ਜਨਮੁ ਵਟਾਇਆ ॥
ਕਾਹੇ ਕਉ ਤੁਝੁ; ਇਹੁ ਮਨੁ ਲਾਇਆ ॥
ਕਿਤੁ ਬਿਧਿ; ਆਸਾ ਮਨਸਾ ਖਾਈ ॥
ਕਿਤੁ ਬਿਧਿ; ਜੋਤਿ ਨਿਰੰਤਰਿ ਪਾਈ ॥
ਬਿਨੁ ਦੰਤਾ; ਕਿਉ ਖਾਈਐ ਸਾਰੁ ॥
ਨਾਨਕ. ਸਾਚਾ ਕਰਹੁ ਬੀਚਾਰੁ ॥੧੯॥
ਸਤਿਗੁਰ ਕੈ ਜਨਮੇ; ਗਵਨੁ ਮਿਟਾਇਆ ॥
ਅਨਹਤਿ ਰਾਤੇ; ਇਹੁ ਮਨੁ ਲਾਇਆ ॥
ਮਨਸਾ ਆਸਾ; ਸਬਦਿ ਜਲਾਈ ॥
ਗੁਰਮੁਖਿ ਜੋਤਿ ਨਿਰੰਤਰਿ ਪਾਈ ॥
ਤ੍ਰੈ ਗੁਣ ਮੇਟੇ; ਖਾਈਐ ਸਾਰੁ ॥
ਨਾਨਕ; ਤਾਰੇ ਤਾਰਣਹਾਰੁ ॥੨੦॥
ਆਦਿ ਕਉ ਕਵਨੁ ਬੀਚਾਰੁ ਕਥੀਅਲੇ; ਸੁੰਨ ਕਹਾ ਘਰ ਵਾਸੋ ॥
ਗਿਆਨ ਕੀ ਮੁਦ੍ਰਾ ਕਵਨ ਕਥੀਅਲੇ; ਘਟਿ ਘਟਿ ਕਵਨ ਨਿਵਾਸੋ ॥
ਕਾਲ ਕਾ ਠੀਗਾ. ਕਿਉ ਜਲਾਈਅਲੇ; ਕਿਉ. ਨਿਰਭਉ ਘਰਿ ਜਾਈਐ ॥
ਸਹਜ ਸੰਤੋਖ ਕਾ ਆਸਣੁ ਜਾਣੈ; ਕਿਉ. ਛੇਦੇ ਬੈਰਾਈਐ ॥
ਗੁਰ ਕੈ ਸਬਦਿ. ਹਉਮੈ ਬਿਖੁ ਮਾਰੈ; ਤਾ ਨਿਜ ਘਰਿ ਹੋਵੈ ਵਾਸੋ ॥
ਜਿਨਿ ਰਚਿ ਰਚਿਆ. ਤਿਸੁ ਸਬਦਿ ਪਛਾਣੈ; ਨਾਨਕੁ. ਤਾ ਕਾ ਦਾਸੋ ॥੨੧॥
ਕਹਾ ਤੇ ਆਵੈ. ਕਹਾ ਇਹੁ ਜਾਵੈ; ਕਹਾ ਇਹੁ ਰਹੈ ਸਮਾਈ ॥
ਏਸੁ ਸਬਦ ਕਉ, ਜੋ ਅਰਥਾਵੈ; ਤਿਸੁ ਗੁਰ. ਤਿਲੁ, ਨ ਤਮਾਈ ॥
ਕਿਉ ਤਤੈ ਅਵਿਗਤੈ ਪਾਵੈ; ਗੁਰਮੁਖਿ ਲਗੈ ਪਿਆਰੋ ॥
ਆਪੇ ਸੁਰਤਾ. ਆਪੇ ਕਰਤਾ; ਕਹੁ ਨਾਨਕ. ਬੀਚਾਰੋ ॥
ਹੁਕਮੇ ਆਵੈ. ਹੁਕਮੇ ਜਾਵੈ; ਹੁਕਮੇ ਰਹੈ ਸਮਾਈ ॥
ਪੂਰੇ ਗੁਰ ਤੇ ਸਾਚੁ ਕਮਾਵੈ; ਗਤਿ ਮਿਤਿ ਸਬਦੇ ਪਾਈ ॥੨੨॥
ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ; ਸੁੰਨ ਨਿਰੰਤਰਿ ਵਾਸੁ ਲੀਆ ॥
ਅਕਲਪਤ ਮੁਦ੍ਰਾ. ਗੁਰ ਗਿਆਨੁ ਬੀਚਾਰੀਅਲੇ; ਘਟਿ ਘਟਿ ਸਾਚਾ, ਸਰਬ ਜੀਆ ॥
ਗੁਰ ਬਚਨੀ ਅਵਿਗਤਿ ਸਮਾਈਐ; ਤਤੁ ਨਿਰੰਜਨੁ ਸਹਜਿ ਲਹੈ ॥
ਨਾਨਕ. ਦੂਜੀ ਕਾਰ, ਨ ਕਰਣੀ ਸੇਵੈ; ਸਿਖੁ ਸੁ ਖੋਜਿ ਲਹੈ ॥
ਹੁਕਮੁ ਬਿਸਮਾਦੁ ਹੁਕਮਿ ਪਛਾਣੈ; ਜੀਅ ਜੁਗਤਿ ਸਚੁ ਜਾਣੈ ਸੋਈ ॥
ਆਪੁ ਮੇਟਿ ਨਿਰਾਲਮੁ ਹੋਵੈ; ਅੰਤਰਿ ਸਾਚੁ. ਜੋਗੀ ਕਹੀਐ ਸੋਈ ॥੨੩॥
ਅਵਿਗਤੋ ਨਿਰਮਾਇਲੁ ਉਪਜੇ; ਨਿਰਗੁਣ ਤੇ ਸਰਗੁਣੁ ਥੀਆ ॥
ਸਤਿਗੁਰ ਪਰਚੈ ਪਰਮ ਪਦੁ ਪਾਈਐ; ਸਾਚੈ ਸਬਦਿ ਸਮਾਇ ਲੀਆ ॥
ਏਕੇ ਕਉ ਸਚੁ ਏਕਾ ਜਾਣੈ; ਹਉਮੈ ਦੂਜਾ ਦੂਰਿ ਕੀਆ ॥
ਸੋ ਜੋਗੀ ਗੁਰਸਬਦੁ ਪਛਾਣੈ; ਅੰਤਰਿ ਕਮਲੁ ਪ੍ਰਗਾਸੁ ਥੀਆ ॥
ਜੀਵਤੁ ਮਰੈ. ਤਾ ਸਭੁ ਕਿਛੁ ਸੂਝੈ; ਅੰਤਰਿ ਜਾਣੈ ਸਰਬ ਦਇਆ ॥
ਨਾਨਕ. ਤਾ ਕਉ ਮਿਲੈ ਵਡਾਈ; ਆਪੁ ਪਛਾਣੈ ਸਰਬ ਜੀਆ ॥੨੪॥
ਸਾਚੌ ਉਪਜੈ ਸਾਚਿ ਸਮਾਵੈ; ਸਾਚੇ ਸੂਚੇ ਏਕ ਮਇਆ ॥
ਝੂਠੇ ਆਵਹਿ ਠਵਰ. ਨ ਪਾਵਹਿ; ਦੂਜੈ ਆਵਾ ਗਉਣੁ ਭਇਆ ॥
ਆਵਾ ਗਉਣੁ ਮਿਟੈ. ਗੁਰਸਬਦੀ; ਆਪੇ ਪਰਖੈ ਬਖਸਿ ਲਇਆ ॥
ਏਕਾ ਬੇਦਨ ਦੂਜੈ ਬਿਆਪੀ; ਨਾਮੁ ਰਸਾਇਣੁ ਵੀਸਰਿਆ ॥
ਸੋ ਬੂਝੈ. ਜਿਸੁ ਆਪਿ ਬੁਝਾਏ; ਗੁਰ ਕੈ ਸਬਦਿ. ਸੁ ਮੁਕਤੁ ਭਇਆ ॥
ਨਾਨਕ. ਤਾਰੇ ਤਾਰਣਹਾਰਾ; ਹਉਮੈ ਦੂਜਾ ਪਰਹਰਿਆ ॥੨੫॥
ਮਨਮੁਖਿ ਭੂਲੈ; ਜਮ ਕੀ ਕਾਣਿ ॥
ਪਰ ਘਰੁ ਜੋਹੈ; ਹਾਣੇ ਹਾਣਿ ॥
ਮਨਮੁਖਿ ਭਰਮਿ; ਭਵੈ ਬੇਬਾਣਿ ॥
ਵੇਮਾਰਗਿ ਮੂਸੈ; ਮੰਤ੍ਰਿ ਮਸਾਣਿ ॥
ਸਬਦੁ. ਨ ਚੀਨੈ; ਲਵੈ ਕੁਬਾਣਿ ॥
ਨਾਨਕ. ਸਾਚਿ ਰਤੇ; ਸੁਖੁ ਜਾਣਿ ॥੨੬॥
ਗੁਰਮੁਖਿ; ਸਾਚੇ ਕਾ ਭਉ ਪਾਵੈ ॥
ਗੁਰਮੁਖਿ; ਬਾਣੀ ਅਘੜੁ. ਘੜਾਵੈ ॥
ਗੁਰਮੁਖਿ ਨਿਰਮਲ ਹਰਿ ਗੁਣ ਗਾਵੈ ॥
ਗੁਰਮੁਖਿ ਪਵਿਤ੍ਰੁ ਪਰਮ ਪਦੁ ਪਾਵੈ ॥
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥
ਨਾਨਕ; ਗੁਰਮੁਖਿ ਸਾਚਿ ਸਮਾਵੈ ॥੨੭॥
ਗੁਰਮੁਖਿ ਪਰਚੈ; ਬੇਦ ਬੀਚਾਰੀ ॥
ਗੁਰਮੁਖਿ ਪਰਚੈ; ਤਰੀਐ ਤਾਰੀ ॥
ਗੁਰਮੁਖਿ ਪਰਚੈ; ਸੁ ਸਬਦਿ ਗਿਆਨੀ ॥
ਗੁਰਮੁਖਿ ਪਰਚੈ; ਅੰਤਰ ਬਿਧਿ ਜਾਨੀ ॥
ਗੁਰਮੁਖਿ ਪਾਈਐ ਅਲਖ ਅਪਾਰੁ ॥
ਨਾਨਕ; ਗੁਰਮੁਖਿ ਮੁਕਤਿ ਦੁਆਰੁ ॥੨੮॥
ਗੁਰਮੁਖਿ; ਅਕਥੁ ਕਥੈ ਬੀਚਾਰਿ ॥
ਗੁਰਮੁਖਿ; ਨਿਬਹੈ ਸਪਰਵਾਰਿ ॥
ਗੁਰਮੁਖਿ ਜਪੀਐ; ਅੰਤਰਿ ਪਿਆਰਿ ॥
ਗੁਰਮੁਖਿ ਪਾਈਐ; ਸਬਦਿ ਅਚਾਰਿ ॥
ਸਬਦਿ ਭੇਦਿ ਜਾਣੈ ਜਾਣਾਈ ॥
ਨਾਨਕ; ਹਉਮੈ ਜਾਲਿ ਸਮਾਈ ॥੨੯॥
ਗੁਰਮੁਖਿ; ਧਰਤੀ ਸਾਚੈ ਸਾਜੀ ॥
ਤਿਸ ਮਹਿ; ਓਪਤਿ ਖਪਤਿ ਸੁ ਬਾਜੀ ॥
ਗੁਰ ਕੈ ਸਬਦਿ ਰਪੈ ਰੰਗੁ ਲਾਇ ॥
ਸਾਚਿ ਰਤਉ; ਪਤਿ ਸਿਉ ਘਰਿ ਜਾਇ ॥
ਸਾਚ ਸਬਦ ਬਿਨੁ; ਪਤਿ. ਨਹੀ ਪਾਵੈ ॥
ਨਾਨਕ. ਬਿਨੁ ਨਾਵੈ; ਕਿਉ ਸਾਚਿ ਸਮਾਵੈ ॥੩੦॥
ਗੁਰਮੁਖਿ; ਅਸਟ ਸਿਧੀ ਸਭਿ ਬੁਧੀ ॥
ਗੁਰਮੁਖਿ; ਭਵਜਲੁ ਤਰੀਐ ਸਚ ਸੁਧੀ ॥
ਗੁਰਮੁਖਿ; ਸਰ ਅਪਸਰ ਬਿਧਿ ਜਾਣੈ ॥
ਗੁਰਮੁਖਿ; ਪਰਵਿਰਤਿ ਨਰਵਿਰਤਿ. ਪਛਾਣੈ ॥
ਗੁਰਮੁਖਿ ਤਾਰੇ; ਪਾਰਿ ਉਤਾਰੇ ॥
ਨਾਨਕ; ਗੁਰਮੁਖਿ ਸਬਦਿ ਨਿਸਤਾਰੇ ॥੩੧॥
ਨਾਮੇ ਰਾਤੇ; ਹਉਮੈ ਜਾਇ ॥
ਨਾਮਿ ਰਤੇ; ਸਚਿ ਰਹੇ ਸਮਾਇ ॥
ਨਾਮਿ ਰਤੇ; ਜੋਗ ਜੁਗਤਿ ਬੀਚਾਰੁ ॥
ਨਾਮਿ ਰਤੇ; ਪਾਵਹਿ ਮੋਖ ਦੁਆਰੁ ॥
ਨਾਮਿ ਰਤੇ; ਤ੍ਰਿਭਵਣ ਸੋਝੀ ਹੋਇ ॥
ਨਾਨਕ. ਨਾਮਿ ਰਤੇ; ਸਦਾ ਸੁਖੁ ਹੋਇ ॥੩੨॥
ਨਾਮਿ ਰਤੇ; ਸਿਧ ਗੋਸਟਿ ਹੋਇ ॥
ਨਾਮਿ ਰਤੇ; ਸਦਾ ਤਪੁ ਹੋਇ ॥
ਨਾਮਿ ਰਤੇ; ਸਚੁ ਕਰਣੀ ਸਾਰੁ ॥
ਨਾਮਿ ਰਤੇ; ਗੁਣ ਗਿਆਨ ਬੀਚਾਰੁ ॥
ਬਿਨੁ ਨਾਵੈ; ਬੋਲੈ ਸਭੁ ਵੇਕਾਰੁ ॥
ਨਾਨਕ. ਨਾਮਿ ਰਤੇ; ਤਿਨ ਕਉ ਜੈਕਾਰੁ ॥੩੩॥
ਪੂਰੇ ਗੁਰ ਤੇ; ਨਾਮੁ ਪਾਇਆ ਜਾਇ ॥
ਜੋਗ ਜੁਗਤਿ; ਸਚਿ ਰਹੈ ਸਮਾਇ ॥
ਬਾਰਹ ਮਹਿ ਜੋਗੀ ਭਰਮਾਏ; ਸੰਨਿਆਸੀ ਛਿਅ ਚਾਰਿ ॥
ਗੁਰ ਕੈ ਸਬਦਿ. ਜੋ ਮਰਿ ਜੀਵੈ; ਸੋ ਪਾਏ ਮੋਖ ਦੁਆਰੁ ॥
ਬਿਨੁ ਸਬਦੈ. ਸਭਿ ਦੂਜੈ ਲਾਗੇ; ਦੇਖਹੁ ਰਿਦੈ ਬੀਚਾਰਿ ॥
ਨਾਨਕ. ਵਡੇ ਸੇ ਵਡਭਾਗੀ; ਜਿਨੀ ਸਚੁ ਰਖਿਆ ਉਰ ਧਾਰਿ ॥੩੪॥
ਗੁਰਮੁਖਿ ਰਤਨੁ ਲਹੈ; ਲਿਵ ਲਾਇ ॥
ਗੁਰਮੁਖਿ; ਪਰਖੈ ਰਤਨੁ ਸੁਭਾਇ ॥
ਗੁਰਮੁਖਿ; ਸਾਚੀ ਕਾਰ ਕਮਾਇ ॥
ਗੁਰਮੁਖਿ; ਸਾਚੇ ਮਨੁ ਪਤੀਆਇ ॥
ਗੁਰਮੁਖਿ ਅਲਖੁ ਲਖਾਏ; ਤਿਸੁ ਭਾਵੈ ॥
ਨਾਨਕ ਗੁਰਮੁਖਿ; ਚੋਟ. ਨ ਖਾਵੈ ॥੩੫॥
ਗੁਰਮੁਖਿ; ਨਾਮੁ ਦਾਨੁ ਇਸਨਾਨੁ ॥
ਗੁਰਮੁਖਿ; ਲਾਗੈ ਸਹਜਿ ਧਿਆਨੁ ॥
ਗੁਰਮੁਖਿ; ਪਾਵੈ ਦਰਗਹ ਮਾਨੁ ॥
ਗੁਰਮੁਖਿ; ਭਉ ਭੰਜਨੁ ਪਰਧਾਨੁ ॥
ਗੁਰਮੁਖਿ; ਕਰਣੀ ਕਾਰ ਕਰਾਏ ॥
ਨਾਨਕ ਗੁਰਮੁਖਿ; ਮੇਲਿ ਮਿਲਾਏ ॥੩੬॥
ਗੁਰਮੁਖਿ; ਸਾਸਤ੍ਰ ਸਿਮ੍ਰਿਤਿ ਬੇਦ ॥
ਗੁਰਮੁਖਿ ਪਾਵੈ; ਘਟਿ ਘਟਿ ਭੇਦ ॥
ਗੁਰਮੁਖਿ; ਵੈਰ ਵਿਰੋਧ ਗਵਾਵੈ ॥
ਗੁਰਮੁਖਿ; ਸਗਲੀ ਗਣਤ ਮਿਟਾਵੈ ॥
ਗੁਰਮੁਖਿ; ਰਾਮ ਨਾਮ ਰੰਗਿ ਰਾਤਾ ॥
ਨਾਨਕ. ਗੁਰਮੁਖਿ ਖਸਮੁ ਪਛਾਤਾ ॥੩੭॥
ਬਿਨੁ ਗੁਰ; ਭਰਮੈ ਆਵੈ ਜਾਇ ॥
ਬਿਨੁ ਗੁਰ; ਘਾਲ. ਨ ਪਵਈ ਥਾਇ ॥
ਬਿਨੁ ਗੁਰ; ਮਨੂਆ ਅਤਿ ਡੋਲਾਇ ॥
ਬਿਨੁ ਗੁਰ. ਤ੍ਰਿਪਤਿ ਨਹੀ; ਬਿਖੁ ਖਾਇ ॥
ਬਿਨੁ ਗੁਰ; ਬਿਸੀਅਰੁ ਡਸੈ, ਮਰਿ ਵਾਟ ॥
ਨਾਨਕ. ਗੁਰ ਬਿਨੁ; ਘਾਟੇ ਘਾਟ ॥੩੮॥
ਜਿਸੁ ਗੁਰੁ ਮਿਲੈ; ਤਿਸੁ ਪਾਰਿ ਉਤਾਰੈ ॥
ਅਵਗਣ ਮੇਟੈ; ਗੁਣਿ ਨਿਸਤਾਰੈ ॥
ਮੁਕਤਿ ਮਹਾ ਸੁਖ; ਗੁਰਸਬਦੁ ਬੀਚਾਰਿ ॥
ਗੁਰਮੁਖਿ; ਕਦੇ. ਨ ਆਵੈ ਹਾਰਿ ॥
ਤਨੁ ਹਟੜੀ; ਇਹੁ ਮਨੁ ਵਣਜਾਰਾ ॥
ਨਾਨਕ; ਸਹਜੇ ਸਚੁ ਵਾਪਾਰਾ ॥੩੯॥
ਗੁਰਮੁਖਿ; ਬਾਂਧਿਓ ਸੇਤੁ ਬਿਧਾਤੈ ॥
ਲੰਕਾ ਲੂਟੀ; ਦੈਤ ਸੰਤਾਪੈ ॥
ਰਾਮਚੰਦਿ; ਮਾਰਿਓ ਅਹਿ ਰਾਵਣੁ ॥
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥
ਗੁਰਮੁਖਿ; ਸਾਇਰਿ ਪਾਹਣ ਤਾਰੇ ॥
ਗੁਰਮੁਖਿ; ਕੋਟਿ ਤੇਤੀਸ ਉਧਾਰੇ ॥੪੦॥
ਗੁਰਮੁਖਿ; ਚੂਕੈ ਆਵਣ ਜਾਣੁ ॥
ਗੁਰਮੁਖਿ; ਦਰਗਹ ਪਾਵੈ ਮਾਣੁ ॥
ਗੁਰਮੁਖਿ; ਖੋਟੇ ਖਰੇ ਪਛਾਣੁ ॥
ਗੁਰਮੁਖਿ; ਲਾਗੈ ਸਹਜਿ ਧਿਆਨੁ ॥
ਗੁਰਮੁਖਿ; ਦਰਗਹ ਸਿਫਤਿ ਸਮਾਇ ॥
ਨਾਨਕ ਗੁਰਮੁਖਿ; ਬੰਧੁ. ਨ ਪਾਇ ॥੪੧॥
ਗੁਰਮੁਖਿ; ਨਾਮੁ ਨਿਰੰਜਨ ਪਾਏ ॥
ਗੁਰਮੁਖਿ; ਹਉਮੈ ਸਬਦਿ ਜਲਾਏ ॥
ਗੁਰਮੁਖਿ; ਸਾਚੇ ਕੇ ਗੁਣ ਗਾਏ ॥
ਗੁਰਮੁਖਿ; ਸਾਚੈ ਰਹੈ ਸਮਾਏ ॥
ਗੁਰਮੁਖਿ. ਸਾਚਿ ਨਾਮਿ; ਪਤਿ ਊਤਮ ਹੋਇ ॥
ਨਾਨਕ; ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥੪੨॥
ਕਵਣ ਮੂਲੁ; ਕਵਣ ਮਤਿ ਵੇਲਾ ॥
ਤੇਰਾ ਕਵਣੁ ਗੁਰੂ; ਜਿਸ ਕਾ ਤੂ ਚੇਲਾ ॥
ਕਵਣ ਕਥਾ ਲੇ; ਰਹਹੁ ਨਿਰਾਲੇ ॥
ਬੋਲੈ ਨਾਨਕੁ; ਸੁਣਹੁ ਤੁਮ ਬਾਲੇ ॥
ਏਸੁ ਕਥਾ ਕਾ; ਦੇਇ ਬੀਚਾਰੁ ॥
ਭਵਜਲੁ; ਸਬਦਿ ਲੰਘਾਵਣਹਾਰੁ ॥੪੩॥
ਪਵਨ ਅਰੰਭੁ; ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ; ਰਹਉ ਨਿਰਾਲਾ ॥
ਨਾਨਕ. ਜੁਗਿ ਜੁਗਿ; ਗੁਰ ਗੋਪਾਲਾ ॥
ਏਕੁ ਸਬਦੁ; ਜਿਤੁ ਕਥਾ ਵੀਚਾਰੀ ॥
ਗੁਰਮੁਖਿ; ਹਉਮੈ ਅਗਨਿ ਨਿਵਾਰੀ ॥੪੪॥
ਮੈਣ ਕੇ ਦੰਤ; ਕਿਉ ਖਾਈਐ ਸਾਰੁ ॥
ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ ॥
ਹਿਵੈ ਕਾ ਘਰੁ ਮੰਦਰੁ; ਅਗਨਿ ਪਿਰਾਹਨੁ ॥
ਕਵਨ ਗੁਫਾ; ਜਿਤੁ ਰਹੈ ਅਵਾਹਨੁ ॥
ਇਤ ਉਤ; ਕਿਸ ਕਉ ਜਾਣਿ ਸਮਾਵੈ ॥
ਕਵਨ ਧਿਆਨੁ; ਮਨੁ ਮਨਹਿ ਸਮਾਵੈ ॥੪੫॥
ਹਉ ਹਉ ਮੈ ਮੈ; ਵਿਚਹੁ ਖੋਵੈ ॥
ਦੂਜਾ ਮੇਟੈ; ਏਕੋ ਹੋਵੈ ॥
ਜਗੁ ਕਰੜਾ; ਮਨਮੁਖੁ ਗਾਵਾਰੁ ॥
ਸਬਦੁ ਕਮਾਈਐ; ਖਾਈਐ ਸਾਰੁ ॥
ਅੰਤਰਿ ਬਾਹਰਿ; ਏਕੋ ਜਾਣੈ ॥
ਨਾਨਕ. ਅਗਨਿ ਮਰੈ; ਸਤਿਗੁਰ ਕੈ ਭਾਣੈ ॥੪੬॥
ਸਚ ਭੈ ਰਾਤਾ; ਗਰਬੁ ਨਿਵਾਰੈ ॥
ਏਕੋ ਜਾਤਾ; ਸਬਦੁ ਵੀਚਾਰੈ ॥
ਸਬਦੁ ਵਸੈ ਸਚੁ ਅੰਤਰਿ ਹੀਆ ॥
ਤਨੁ ਮਨੁ ਸੀਤਲੁ; ਰੰਗਿ ਰੰਗੀਆ ॥
ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥
ਨਾਨਕ; ਨਦਰੀ ਨਦਰਿ ਪਿਆਰੇ ॥੪੭॥
ਕਵਨ ਮੁਖਿ; ਚੰਦੁ ਹਿਵੈ ਘਰੁ ਛਾਇਆ ॥
ਕਵਨ ਮੁਖਿ; ਸੂਰਜੁ ਤਪੈ ਤਪਾਇਆ ॥
ਕਵਨ ਮੁਖਿ; ਕਾਲੁ ਜੋਹਤ ਨਿਤ ਰਹੈ ॥
ਕਵਨ ਬੁਧਿ; ਗੁਰਮੁਖਿ ਪਤਿ ਰਹੈ ॥
ਕਵਨੁ ਜੋਧੁ; ਜੋ ਕਾਲੁ ਸੰਘਾਰੈ ॥
ਬੋਲੈ ਬਾਣੀ; ਨਾਨਕੁ ਬੀਚਾਰੈ ॥੪੮॥
ਸਬਦੁ ਭਾਖਤ; ਸਸਿ ਜੋਤਿ ਅਪਾਰਾ ॥
ਸਸਿ ਘਰਿ ਸੂਰੁ ਵਸੈ; ਮਿਟੈ ਅੰਧਿਆਰਾ ॥
ਸੁਖੁ ਦੁਖੁ ਸਮ ਕਰਿ; ਨਾਮੁ ਅਧਾਰਾ ॥
ਆਪੇ ਪਾਰਿ ਉਤਾਰਣਹਾਰਾ ॥
ਗੁਰ ਪਰਚੈ; ਮਨੁ ਸਾਚਿ ਸਮਾਇ ॥
ਪ੍ਰਣਵਤਿ ਨਾਨਕੁ; ਕਾਲੁ. ਨ ਖਾਇ ॥੪੯॥
ਨਾਮ ਤਤੁ; ਸਭ ਹੀ ਸਿਰਿ ਜਾਪੈ ॥
ਬਿਨੁ ਨਾਵੈ; ਦੁਖੁ ਕਾਲੁ ਸੰਤਾਪੈ ॥
ਤਤੋ ਤਤੁ ਮਿਲੈ; ਮਨੁ ਮਾਨੈ ॥
ਦੂਜਾ ਜਾਇ; ਇਕਤੁ ਘਰਿ ਆਨੈ ॥
ਬੋਲੈ ਪਵਨਾ; ਗਗਨੁ ਗਰਜੈ ॥
ਨਾਨਕ; ਨਿਹਚਲੁ ਮਿਲਣੁ ਸਹਜੈ ॥੫੦॥
ਅੰਤਰਿ ਸੁੰਨੰ. ਬਾਹਰਿ ਸੁੰਨੰ; ਤ੍ਰਿਭਵਣ; ਸੁੰਨ ਮਸੁੰਨੰ ॥
ਚਉਥੇ ਸੁੰਨੈ. ਜੋ ਨਰੁ ਜਾਣੈ; ਤਾ ਕਉ. ਪਾਪੁ ਨ ਪੁੰਨੰ ॥
ਘਟਿ; ਘਟਿ; ਸੁੰਨ ਕਾ ਜਾਣੈ ਭੇਉ ॥
ਆਦਿ ਪੁਰਖੁ; ਨਿਰੰਜਨ ਦੇਉ ॥
ਜੋ ਜਨੁ; ਨਾਮ ਨਿਰੰਜਨ ਰਾਤਾ ॥
ਨਾਨਕ; ਸੋਈ ਪੁਰਖੁ ਬਿਧਾਤਾ ॥੫੧॥
ਸੁੰਨੋ ਸੁੰਨੁ ਕਹੈ ਸਭੁ ਕੋਈ ॥
ਅਨਹਤ ਸੁੰਨੁ; ਕਹਾ ਤੇ ਹੋਈ ॥
ਅਨਹਤ ਸੁੰਨਿ ਰਤੇ; ਸੇ ਕੈਸੇ ॥
ਜਿਸ ਤੇ ਉਪਜੇ; ਤਿਸ ਹੀ ਜੈਸੇ ॥
ਓਇ ਜਨਮਿ ਨ ਮਰਹਿ; ਨ ਆਵਹਿ ਜਾਹਿ ॥
ਨਾਨਕ; ਗੁਰਮੁਖਿ ਮਨੁ ਸਮਝਾਹਿ ॥੫੨॥
ਨਉ ਸਰ ਸੁਭਰ; ਦਸਵੈ ਪੂਰੇ ॥
ਤਹ ਅਨਹਤ ਸੁੰਨ; ਵਜਾਵਹਿ ਤੂਰੇ ॥
ਸਾਚੈ ਰਾਚੇ; ਦੇਖਿ ਹਜੂਰੇ ॥
ਘਟਿ ਘਟਿ ਸਾਚੁ; ਰਹਿਆ ਭਰਪੂਰੇ ॥
ਗੁਪਤੀ ਬਾਣੀ; ਪਰਗਟੁ ਹੋਇ ॥
ਨਾਨਕ; ਪਰਖਿ ਲਏ ਸਚੁ ਸੋਇ ॥੫੩॥
ਸਹਜ ਭਾਇ ਮਿਲੀਐ; ਸੁਖੁ ਹੋਵੈ ॥
ਗੁਰਮੁਖਿ ਜਾਗੈ; ਨੀਦ. ਨ ਸੋਵੈ ॥
ਸੁੰਨ ਸਬਦੁ; ਅਪਰੰਪਰਿ ਧਾਰੈ ॥
ਕਹਤੇ ਮੁਕਤੁ; ਸਬਦਿ ਨਿਸਤਾਰੈ ॥
ਗੁਰ ਕੀ ਦੀਖਿਆ; ਸੇ ਸਚਿ ਰਾਤੇ ॥
ਨਾਨਕ. ਆਪੁ ਗਵਾਇ; ਮਿਲਣ. ਨਹੀ ਭ੍ਰਾਤੇ ॥੫੪॥
ਕੁਬੁਧਿ ਚਵਾਵੈ; ਸੋ ਕਿਤੁ ਠਾਇ ॥
ਕਿਉ ਤਤੁ. ਨ ਬੂਝੈ; ਚੋਟਾ ਖਾਇ ॥
ਜਮ ਦਰਿ ਬਾਧੇ; ਕੋਇ. ਨ ਰਾਖੈ ॥
ਬਿਨੁ ਸਬਦੈ; ਨਾਹੀ ਪਤਿ ਸਾਖੈ ॥
ਕਿਉ ਕਰਿ ਬੂਝੈ; ਪਾਵੈ ਪਾਰੁ ॥
ਨਾਨਕ; ਮਨਮੁਖਿ. ਨ ਬੁਝੈ, ਗਵਾਰੁ ॥੫੫॥
ਕੁਬੁਧਿ ਮਿਟੈ; ਗੁਰਸਬਦੁ ਬੀਚਾਰਿ ॥
ਸਤਿਗੁਰੁ ਭੇਟੈ; ਮੋਖ ਦੁਆਰ ॥
ਤਤੁ. ਨ ਚੀਨੈ; ਮਨਮੁਖੁ ਜਲਿ ਜਾਇ ॥
ਦੁਰਮਤਿ ਵਿਛੁੜਿ; ਚੋਟਾ ਖਾਇ ॥
ਮਾਨੈ ਹੁਕਮੁ; ਸਭੇ ਗੁਣ ਗਿਆਨ ॥
ਨਾਨਕ; ਦਰਗਹ ਪਾਵੈ ਮਾਨੁ ॥੫੬॥
ਸਾਚੁ ਵਖਰੁ ਧਨੁ; ਪਲੈ ਹੋਇ ॥
ਆਪਿ ਤਰੈ; ਤਾਰੇ ਭੀ ਸੋਇ ॥
ਸਹਜਿ ਰਤਾ; ਬੂਝੈ ਪਤਿ ਹੋਇ ॥
ਤਾ ਕੀ ਕੀਮਤਿ; ਕਰੈ. ਨ ਕੋਇ ॥
ਜਹ ਦੇਖਾ; ਤਹ ਰਹਿਆ ਸਮਾਇ ॥
ਨਾਨਕ. ਪਾਰਿ ਪਰੈ; ਸਚ ਭਾਇ ॥੫੭॥
ਸੁ ਸਬਦ ਕਾ ਕਹਾ ਵਾਸੁ ਕਥੀਅਲੇ; ਜਿਤੁ ਤਰੀਐ ਭਵਜਲੁ ਸੰਸਾਰੋ ॥
ਤ੍ਰੈ ਸਤ ਅੰਗੁਲ, ਵਾਈ ਕਹੀਐ; ਤਿਸੁ ਕਹੁ ਕਵਨੁ ਅਧਾਰੋ ॥
ਬੋਲੈ ਖੇਲੈ ਅਸਥਿਰੁ ਹੋਵੈ; ਕਿਉ ਕਰਿ. ਅਲਖੁ ਲਖਾਏ ॥
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ; ਅਪਣੇ ਮਨ ਸਮਝਾਏ ॥
ਗੁਰਮੁਖਿ ਸਬਦੇ ਸਚਿ ਲਿਵ ਲਾਗੈ; ਕਰਿ ਨਦਰੀ ਮੇਲਿ ਮਿਲਾਏ ॥
ਆਪੇ ਦਾਨਾ ਆਪੇ ਬੀਨਾ; ਪੂਰੈ ਭਾਗਿ ਸਮਾਏ ॥੫੮॥
ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ; ਜਹ ਦੇਖਾ ਤਹ ਸੋਈ ॥
ਪਵਨ ਕਾ ਵਾਸਾ. ਸੁੰਨ ਨਿਵਾਸਾ; ਅਕਲ ਕਲਾ ਧਰ ਸੋਈ ॥
ਨਦਰਿ ਕਰੇ. ਸਬਦੁ ਘਟ ਮਹਿ ਵਸੈ; ਵਿਚਹੁ ਭਰਮੁ ਗਵਾਏ ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਨਾਮੋੁ ਮੰਨਿ ਵਸਾਏ ॥
ਸਬਦਿ ਗੁਰੂ. ਭਵਸਾਗਰੁ ਤਰੀਐ; ਇਤ ਉਤ ਏਕੋ ਜਾਣੈ ॥
ਚਿਹਨੁ ਵਰਨੁ ਨਹੀ ਛਾਇਆ ਮਾਇਆ; ਨਾਨਕ. ਸਬਦੁ ਪਛਾਣੈ ॥੫੯॥
ਤ੍ਰੈ ਸਤ ਅੰਗੁਲ ਵਾਈ ਅਉਧੂ; ਸੁੰਨ ਸਚੁ ਆਹਾਰੋ ॥
ਗੁਰਮੁਖਿ ਬੋਲੈ ਤਤੁ ਬਿਰੋਲੈ; ਚੀਨੈ ਅਲਖ ਅਪਾਰੋ ॥
ਤ੍ਰੈ ਗੁਣ ਮੇਟੈ. ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥
ਅੰਤਰਿ ਬਾਹਰਿ ਏਕੋ ਜਾਣੈ; ਤਾ ਹਰਿ ਨਾਮਿ ਲਗੈ ਪਿਆਰੋ ॥
ਸੁਖਮਨਾ ਇੜਾ ਪਿੰਗੁਲਾ ਬੂਝੈ; ਜਾ ਆਪੇ ਅਲਖੁ ਲਖਾਏ ॥
ਨਾਨਕ. ਤਿਹੁ ਤੇ ਊਪਰਿ ਸਾਚਾ; ਸਤਿਗੁਰ ਸਬਦਿ ਸਮਾਏ ॥੬੦॥
ਮਨ ਕਾ ਜੀਉ ਪਵਨੁ ਕਥੀਅਲੇ; ਪਵਨੁ ਕਹਾ ਰਸੁ ਖਾਈ ॥
ਗਿਆਨ ਕੀ ਮੁਦ੍ਰਾ ਕਵਨ ਅਉਧੂ; ਸਿਧ ਕੀ ਕਵਨ ਕਮਾਈ ॥
ਬਿਨੁ ਸਬਦੈ. ਰਸੁ, ਨ ਆਵੈ ਅਉਧੂ; ਹਉਮੈ ਪਿਆਸ. ਨ ਜਾਈ ॥
ਸਬਦਿ ਰਤੇ ਅੰਮ੍ਰਿਤ ਰਸੁ ਪਾਇਆ; ਸਾਚੇ ਰਹੇ ਅਘਾਈ ॥
ਕਵਨ ਬੁਧਿ ਜਿਤੁ ਅਸਥਿਰੁ ਰਹੀਐ; ਕਿਤੁ ਭੋਜਨਿ ਤ੍ਰਿਪਤਾਸੈ ॥
ਨਾਨਕ. ਦੁਖੁ ਸੁਖੁ ਸਮ ਕਰਿ ਜਾਪੈ; ਸਤਿਗੁਰ ਤੇ. ਕਾਲੁ, ਨ ਗ੍ਰਾਸੈ ॥੬੧॥
ਰੰਗਿ. ਨ ਰਾਤਾ; ਰਸਿ ਨਹੀ ਮਾਤਾ ॥
ਬਿਨੁ ਗੁਰਸਬਦੈ; ਜਲਿ ਬਲਿ ਤਾਤਾ ॥
ਬਿੰਦੁ. ਨ ਰਾਖਿਆ; ਸਬਦੁ. ਨ ਭਾਖਿਆ ॥
ਪਵਨੁ. ਨ ਸਾਧਿਆ; ਸਚੁ. ਨ ਅਰਾਧਿਆ ॥
ਅਕਥ ਕਥਾ ਲੇ; ਸਮ ਕਰਿ ਰਹੈ ॥
ਤਉ ਨਾਨਕ; ਆਤਮ ਰਾਮ ਕਉ ਲਹੈ ॥੬੨॥
ਗੁਰ ਪਰਸਾਦੀ ਰੰਗੇ ਰਾਤਾ ॥
ਅੰਮ੍ਰਿਤੁ ਪੀਆ; ਸਾਚੇ ਮਾਤਾ ॥
ਗੁਰ ਵੀਚਾਰੀ; ਅਗਨਿ ਨਿਵਾਰੀ ॥
ਅਪਿਉ ਪੀਓ; ਆਤਮ ਸੁਖੁ ਧਾਰੀ ॥
ਸਚੁ ਅਰਾਧਿਆ; ਗੁਰਮੁਖਿ ਤਰੁ ਤਾਰੀ ॥
ਨਾਨਕ ਬੂਝੈ; ਕੋ ਵੀਚਾਰੀ ॥੬੩॥
ਇਹੁ ਮਨੁ ਮੈਗਲੁ. ਕਹਾ ਬਸੀਅਲੇ; ਕਹਾ ਬਸੈ ਇਹੁ ਪਵਨਾ ॥
ਕਹਾ ਬਸੈ ਸੁ ਸਬਦੁ ਅਉਧੂ; ਤਾ ਕਉ ਚੂਕੈ ਮਨ ਕਾ ਭਵਨਾ ॥
ਨਦਰਿ ਕਰੇ ਤਾ ਸਤਿਗੁਰੁ ਮੇਲੇ; ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥
ਆਪੈ ਆਪੁ ਖਾਇ. ਤਾ ਨਿਰਮਲੁ ਹੋਵੈ; ਧਾਵਤੁ ਵਰਜਿ ਰਹਾਏ ॥
ਕਿਉ ਮੂਲੁ ਪਛਾਣੈ. ਆਤਮੁ ਜਾਣੈ; ਕਿਉ ਸਸਿ ਘਰਿ. ਸੂਰੁ ਸਮਾਵੈ ॥
ਗੁਰਮੁਖਿ. ਹਉਮੈ ਵਿਚਹੁ ਖੋਵੈ; ਤਉ ਨਾਨਕ. ਸਹਜਿ ਸਮਾਵੈ ॥੬੪॥
ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ; ਗੁਰਮੁਖਿ ਮੂਲੁ ਪਛਾਣਿ ਰਹੈ ॥
ਨਾਭਿ ਪਵਨੁ ਘਰਿ ਆਸਣਿ ਬੈਸੈ; ਗੁਰਮੁਖਿ ਖੋਜਤ ਤਤੁ ਲਹੈ ॥
ਸੁ ਸਬਦੁ ਨਿਰੰਤਰਿ ਨਿਜ ਘਰਿ ਆਛੈ; ਤ੍ਰਿਭਵਣ ਜੋਤਿ ਸੁ ਸਬਦਿ ਲਹੈ ॥
ਖਾਵੈ ਦੂਖ. ਭੂਖ ਸਾਚੇ ਕੀ; ਸਾਚੇ ਹੀ ਤ੍ਰਿਪਤਾਸਿ ਰਹੈ ॥
ਅਨਹਦ ਬਾਣੀ ਗੁਰਮੁਖਿ ਜਾਣੀ; ਬਿਰਲੋ ਕੋ ਅਰਥਾਵੈ ॥
ਨਾਨਕੁ ਆਖੈ. ਸਚੁ ਸੁਭਾਖੈ; ਸਚਿ ਰਪੈ ਰੰਗੁ. ਕਬਹੂ, ਨ ਜਾਵੈ ॥੬੫॥
ਜਾ ਇਹੁ ਹਿਰਦਾ ਦੇਹ. ਨ ਹੋਤੀ; ਤਉ ਮਨੁ ਕੈਠੈ ਰਹਤਾ ॥
ਨਾਭਿ ਕਮਲ ਅਸਥੰਭੁ. ਨ ਹੋਤੋ; ਤਾ ਪਵਨੁ ਕਵਨ ਘਰਿ ਸਹਤਾ ॥
ਰੂਪੁ ਨ ਹੋਤੋ. ਰੇਖ ਨ ਕਾਈ; ਤਾ ਸਬਦਿ ਕਹਾ ਲਿਵ ਲਾਈ ॥
ਰਕਤੁ ਬਿੰਦੁ ਕੀ, ਮੜੀ ਨ ਹੋਤੀ; ਮਿਤਿ ਕੀਮਤਿ. ਨਹੀ ਪਾਈ ॥
ਵਰਨੁ ਭੇਖੁ ਅਸਰੂਪੁ ਨ ਜਾਪੀ; ਕਿਉ ਕਰਿ ਜਾਪਸਿ ਸਾਚਾ ॥
ਨਾਨਕ. ਨਾਮਿ ਰਤੇ ਬੈਰਾਗੀ; ਇਬ ਤਬ ਸਾਚੋ ਸਾਚਾ ॥੬੬॥
ਹਿਰਦਾ ਦੇਹ. ਨ ਹੋਤੀ, ਅਉਧੂ; ਤਉ ਮਨੁ ਸੁੰਨਿ ਰਹੈ ਬੈਰਾਗੀ ॥
ਨਾਭਿ ਕਮਲੁ ਅਸਥੰਭੁ. ਨ ਹੋਤੋ; ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ ॥
ਰੂਪੁ ਨ ਰੇਖਿਆ. ਜਾਤਿ ਨ ਹੋਤੀ; ਤਉ ਅਕੁਲੀਣਿ ਰਹਤਉ. ਸਬਦੁ ਸੁ ਸਾਰੁ ॥
ਗਉਨੁ ਗਗਨੁ ਜਬ ਤਬਹਿ. ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥
ਵਰਨੁ ਭੇਖੁ. ਅਸਰੂਪੁ ਸੁ ਏਕੋ; ਏਕੋ ਸਬਦੁ ਵਿਡਾਣੀ ॥
ਸਾਚ ਬਿਨਾ. ਸੂਚਾ ਕੋ ਨਾਹੀ; ਨਾਨਕ ਅਕਥ ਕਹਾਣੀ ॥੬੭॥
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ; ਕਿਤੁ ਕਿਤੁ ਦੁਖਿ ਬਿਨਸਿ ਜਾਈ ॥
ਹਉਮੈ ਵਿਚਿ ਜਗੁ ਉਪਜੈ ਪੁਰਖਾ; ਨਾਮਿ ਵਿਸਰਿਐ ਦੁਖੁ ਪਾਈ ॥
ਗੁਰਮੁਖਿ ਹੋਵੈ. ਸੁ ਗਿਆਨੁ ਤਤੁ ਬੀਚਾਰੈ; ਹਉਮੈ ਸਬਦਿ ਜਲਾਏ ॥
ਤਨੁ ਮਨੁ ਨਿਰਮਲੁ ਨਿਰਮਲ ਬਾਣੀ; ਸਾਚੈ ਰਹੈ ਸਮਾਏ ॥
ਨਾਮੇ ਨਾਮਿ ਰਹੈ ਬੈਰਾਗੀ; ਸਾਚੁ ਰਖਿਆ ਉਰਿ ਧਾਰੇ ॥
ਨਾਨਕ ਬਿਨੁ ਨਾਵੈ. ਜੋਗੁ ਕਦੇ, ਨ ਹੋਵੈ; ਦੇਖਹੁ ਰਿਦੈ ਬੀਚਾਰੇ ॥੬੮॥
ਗੁਰਮੁਖਿ; ਸਾਚੁ ਸਬਦੁ ਬੀਚਾਰੈ ਕੋਇ ॥
ਗੁਰਮੁਖਿ; ਸਚੁ ਬਾਣੀ ਪਰਗਟੁ ਹੋਇ ॥
ਗੁਰਮੁਖਿ ਮਨੁ ਭੀਜੈ; ਵਿਰਲਾ ਬੂਝੈ ਕੋਇ ॥
ਗੁਰਮੁਖਿ; ਨਿਜ ਘਰਿ ਵਾਸਾ ਹੋਇ ॥
ਗੁਰਮੁਖਿ ਜੋਗੀ; ਜੁਗਤਿ ਪਛਾਣੈ ॥
ਗੁਰਮੁਖਿ ਨਾਨਕ; ਏਕੋ ਜਾਣੈ ॥੬੯॥
ਬਿਨੁ ਸਤਿਗੁਰ ਸੇਵੇ; ਜੋਗੁ. ਨ ਹੋਈ ॥
ਬਿਨੁ ਸਤਿਗੁਰ ਭੇਟੇ; ਮੁਕਤਿ. ਨ ਕੋਈ ॥
ਬਿਨੁ ਸਤਿਗੁਰ ਭੇਟੇ; ਨਾਮੁ ਪਾਇਆ. ਨ ਜਾਇ ॥
ਬਿਨੁ ਸਤਿਗੁਰ ਭੇਟੇ; ਮਹਾ ਦੁਖੁ ਪਾਇ ॥
ਬਿਨੁ ਸਤਿਗੁਰ ਭੇਟੇ; ਮਹਾ ਗਰਬਿ ਗੁਬਾਰਿ ॥
ਨਾਨਕ. ਬਿਨੁ ਗੁਰ; ਮੁਆ. ਜਨਮੁ ਹਾਰਿ ॥੭੦॥
ਗੁਰਮੁਖਿ ਮਨੁ ਜੀਤਾ; ਹਉਮੈ ਮਾਰਿ ॥
ਗੁਰਮੁਖਿ; ਸਾਚੁ ਰਖਿਆ ਉਰ ਧਾਰਿ ॥
ਗੁਰਮੁਖਿ ਜਗੁ ਜੀਤਾ; ਜਮਕਾਲੁ ਮਾਰਿ ਬਿਦਾਰਿ ॥
ਗੁਰਮੁਖਿ; ਦਰਗਹ. ਨ ਆਵੈ ਹਾਰਿ ॥
ਗੁਰਮੁਖਿ ਮੇਲਿ ਮਿਲਾਏ; ਸੋੁ ਜਾਣੈ ॥
ਨਾਨਕ; ਗੁਰਮੁਖਿ ਸਬਦਿ ਪਛਾਣੈ ॥੭੧॥
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ; ਬਿਨੁ ਨਾਵੈ ਜੋਗੁ. ਨ ਹੋਈ ॥
ਨਾਮੇ ਰਾਤੇ ਅਨਦਿਨੁ ਮਾਤੇ; ਨਾਮੈ ਤੇ ਸੁਖੁ ਹੋਈ ॥
ਨਾਮੈ ਹੀ ਤੇ ਸਭੁ ਪਰਗਟੁ ਹੋਵੈ; ਨਾਮੇ ਸੋਝੀ ਪਾਈ ॥
ਬਿਨੁ ਨਾਵੈ. ਭੇਖ ਕਰਹਿ ਬਹੁਤੇਰੇ; ਸਚੈ ਆਪਿ ਖੁਆਈ ॥
ਸਤਿਗੁਰ ਤੇ. ਨਾਮੁ ਪਾਈਐ ਅਉਧੂ; ਜੋਗ ਜੁਗਤਿ ਤਾ ਹੋਈ ॥
ਕਰਿ ਬੀਚਾਰੁ ਮਨਿ ਦੇਖਹੁ ਨਾਨਕ; ਬਿਨੁ ਨਾਵੈ ਮੁਕਤਿ. ਨ ਹੋਈ ॥੭੨॥
ਤੇਰੀ ਗਤਿ ਮਿਤਿ ਤੂਹੈ ਜਾਣਹਿ; ਕਿਆ ਕੋ ਆਖਿ ਵਖਾਣੈ ॥
ਤੂ ਆਪੇ ਗੁਪਤਾ. ਆਪੇ ਪਰਗਟੁ; ਆਪੇ ਸਭਿ ਰੰਗ ਮਾਣੈ ॥
ਸਾਧਿਕ ਸਿਧ ਗੁਰੂ ਬਹੁ ਚੇਲੇ; ਖੋਜਤ ਫਿਰਹਿ ਫੁਰਮਾਣੈ ॥
ਮਾਗਹਿ ਨਾਮੁ, ਪਾਇ ਇਹ ਭਿਖਿਆ; ਤੇਰੇ ਦਰਸਨ ਕਉ ਕੁਰਬਾਣੈ ॥
ਅਬਿਨਾਸੀ ਪ੍ਰਭਿ ਖੇਲੁ ਰਚਾਇਆ; ਗੁਰਮੁਖਿ ਸੋਝੀ ਹੋਈ ॥
ਨਾਨਕ. ਸਭਿ ਜੁਗ ਆਪੇ ਵਰਤੈ; ਦੂਜਾ ਅਵਰੁ. ਨ ਕੋਈ ॥੭੩॥੧॥
Textos gurbani de dominio público según Shabad OS (código MIT). Citar Shabad OS. Solo gurmukhi.